Baba Arjan Dhillon, MXRCI Song Download


Play This Song
Song Lyrics
MXRCI
Nine To Five ਨਾਲ਼ Survive ਹੋਣਾ ਨਹੀਂ
ਜਾਣਦੇ, ਨੀ ਸੁਣੀਂ, ਰਕਾਨੇ
ਚਾੜ੍ਹਦਾਂ ਚੰਦ, ਨੀ ਕਰਾਂ ਪਾਖੰਡ
ਮੈਂ ਪਾ ਕੇ ਗਲ਼ ਵਿੱਚ ਮਾਲ਼ਾ
ਤਣਜਾਂ ਨੀ, Baby, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ
ਨੀ ਬਿੱਲੋ, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ
ਆ ਜਾਊ ਕੰਮ ਲੋਟ, ਬਿੱਲੋ
ਝੜਨਗੇ Note, ਬਿੱਲੋ
ਰੱਬ ਦਾ ਡਰਾਵਾ ਬਣਜਾਂ
ਨੀ ਬਿੱਲੋ, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ
ਕਈ ਫਿਰਦੇ ਯਾਰ ਨੇ ਵਿਹਲੇ ਨੀ
ਓਹਨਾਂ ਨੂੰ ਬਨਾ ਲ਼ਾਂ ਚੇਲੇ ਨੀ
ਹਾਏ, ਸਾਂਭ ਲਵਾਂ ਕੋਈ ਡੇਰਾ, ਨਖ਼ਰੋ
ਕਰ ਲਈਏ ਭੋਰਾ ਜੇਰਾ, ਨਖ਼ਰੋ
ਹਾਏ, Insta′ 'ਤੇ ਬਣ ਜਾਊ Hype, ਸੋਹਣੀਏ
ਚਰਚੇ Overnight, ਸੋਹਣੀਏ
ਹੋ, ਦੇਕੇ ਐਵੇਂ ਪੁੜੀ ਰਾਖ ਦੀ
"ਕਿਆ-ਕਿਆ ਹੋਊਗਾ?" ਤੂੰ ਵੀ ਆਖਦੀ
ਹਰ ਘਰ ਵਿੱਚ ਵਾਅਦਾ ਬਣਜਾਂ
ਨੀ Baby, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ
ਨੀ ਬਿੱਲੋ, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ
ਹੋ, ਤੈਥੋਂ ਹੋਣ Follower ਦੂਰੇ ਨੀ
ਲੱਗੇ Pilot ਗੱਡੀਆਂ ਮੂਹਰੇ ਨੀ
ਗੇੜਾ ਭਗਤਾਂ ਕੋਲ਼ ਵਿਦੇਸ਼, ਸੋਹਣੀਏ
ਕੀ ਬਣਦਾ ਤੂੰ ਦੇਖ, ਸੋਹਣੀਏ
ਹੋ, ਬਿੱਲੋ, ਪਲਟਾਵਾਂ ਪਾਸਾ ਨੀ
ਬਣੂ Vote Bank ਵੀ ਖਾਸਾ ਨੀ
ਹੋ, ਕੌਲਾਂ ਦੇ ਦਵਾਂ ਆਸ਼ੀਰਵਾਦ ਨੀ
ਯਾਰਾਂ ਨੂੰ ਤੂੰ ਕਰੇਗੀ ਯਾਦ ਨੀ
ਵਿੱਚੋਂ ਰੰਗੀਨੀ ਉੱਤੋਂ ਸਾਦਾ ਬਣਜਾਂ
ਨੀ Baby, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ
ਨੀ Baby, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ
ਹਾਏ, ਰੱਬ ਦਾ ਨਾਮ ਵੀ ਧੰਦਾ ਹੋ ਗਿਆ
ਰੱਬ ਆਪ ਹੀ ਬੰਦਾ ਹੋ ਗਿਆ
ਦੁੱਖਾਂ ਦਾ ਫ਼ਾਇਦਾ ਚੱਕੀ ਜਾਂਦੇ
ਉਹੀ ਆਪਾਂ ਜੇ ਦੱਸੀ ਜਾਂਦੇ
ਕੋਲ਼ ਮੱਥਾ ਤੇ ਦਰ ਕਿੰਨੇ ਨੀ
ਇੱਕੋ ਰੱਬ ਹੈ ਤੇ ਘਰ ਕਿੰਨੇ ਨੀ
ਹੋ, ਮਿਲ਼ ਪੈਂਦਾ ਜਿਹੜਾ ਤੱਕੇ ਨੀ
ਰੱਬ ਵਿੱਚ ਦਿਲਾਂ ਦੇ ਵੱਸੇ ਨੀ
ਦੇਖ ਲਾ ਜੇ ਇਰਾਦਾ ਬਣਦਾ
ਨੀ ਬਿੱਲੋ, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ
ਨੀ Baby, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ
ਨੀ ਬਿੱਲੋ, ਮੇਰਾ ਜੀਅ ਕਰਦੈ
ਮੈਂ ਵੀ ਕੋਈ ਬਾਬਾ ਬਣਜਾਂ