Bas Rehan De Chhed Na Gurdas Maan Song Download
Play This Song
Song Lyrics
ਬਸ ਰਹਿਣ ਦੇ, ਛੇੜ ਨਾ ਦਰਦਾਂ ਨੂੰ
ਬਸ ਰਹਿਣ ਦੇ, ਛੇੜ ਨਾ ਦਰਦਾਂ ਨੂੰ
ਸਾਥੋਂ ਦਰਦ ਸੁਣਾਇਆ ਨਹੀਂ ਜਾਣਾ
ਤੇਰੇ ਅਹਿਸਾਨਾਂ ਦੇ ਬਦਲੇ ਦਾ
ਤੇਰੇ ਅਹਿਸਾਨਾਂ ਦੇ ਬਦਲੇ ਦਾ
ਮੁੱਲ ਹੋਰ ਚੁਕਾਇਆ ਨਹੀਂ ਜਾਣਾ
ਬਸ ਰਹਿਣ ਦੇ, ਛੇੜ ਨਾ ਦਰਦਾਂ ਨੂੰ
ਮੇਰੇ ਮੰਨ ਦੀ ਮੈਲੀ ਚਾਦਰ ′ਤੇ
੧੦੦ ਦਾਗ਼ ਨੇ ਮੇਰਿਆਂ ਪਾਪਾਂ ਦੇ
ਮੇਰੇ ਮੰਨ ਦੀ ਮੈਲੀ ਚਾਦਰ 'ਤੇ
੧੦੦ ਦਾਗ਼ ਨੇ ਮੇਰਿਆਂ ਪਾਪਾਂ ਦੇ, ਪਾਪਾਂ ਦੇ
ਕੋਈ ਦਾਗ਼ ਮਿਟਾਵਣ ਯੋਗ ਨਹੀਂ
ਕੋਈ ਦਾਗ਼ ਮਿਟਾਵਣ ਯੋਗ ਨਹੀਂ
ਕੋਈ ਦਾਗ਼ ਮਿਟਾਇਆ ਨਹੀਂ ਜਾਣਾ
ਬਸ ਰਹਿਣ ਦੇ, ਛੇੜ ਨਾ ਦਰਦਾਂ ਨੂੰ
ਕੁਛ ਕਰਜ਼ ਮੇਰੇ ਸਿਰ ਬਾਕੀ ਨੇ
ਕੁਛ ਚੁੰਮਣ ਤੇ ਕੁਛ ਵਫ਼ਾ ਤੇਰੀ
ਕੁਛ ਕਰਜ਼ ਮੇਰੇ ਸਿਰ ਬਾਕੀ ਨੇ
ਕੁਛ ਚੁੰਮਣ ਤੇ ਕੁਛ ਵਫ਼ਾ ਤੇਰੀ, ਵਫ਼ਾ ਤੇਰੀ
ਇਹ ਲੇਖਾ-ਜੋਖਾ ਮੁਸ਼ਕਿਲ ਹੈ
ਇਹ ਲੇਖਾ-ਜੋਖਾ ਮੁਸ਼ਕਿਲ ਹੈ
ਮਰਕੇ ਵੀ ਚੁਕਾਇਆ ਨਹੀਂ ਜਾਣਾ
ਬਸ ਰਹਿਣ ਦੇ, ਛੇੜ ਨਾ ਦਰਦਾਂ ਨੂੰ
ਜੋ ਧੋਖਾ ਤੇਰੇ ਨਾਲ ਹੋਇਆ
ਮੈਂ ਉਸ ਧੋਖੇ ਦਾ ਮੁਜਰਮ ਹਾਂ
ਜੋ ਧੋਖਾ ਤੇਰੇ ਨਾਲ ਹੋਇਆ
ਮੈਂ ਉਸ ਧੋਖੇ ਦਾ ਮੁਜਰਮ ਹਾਂ, ਮੁਜਰਮ ਹਾਂ
ਹੁਣ ਸਜ਼ਾ ਦਿਓ ਮੈਨੂੰ ਦੋਸ਼ੀ ਨੂੰ
ਹੁਣ ਸਜ਼ਾ ਦਿਓ ਮੈਨੂੰ ਦੋਸ਼ੀ ਨੂੰ
ਮੈਥੋਂ ਪਾਪ ਲੁਕਾਇਆ ਨਹੀਂ ਜਾਣਾ
ਬਸ ਰਹਿਣ ਦੇ, ਛੇੜ ਨਾ ਦਰਦਾਂ ਨੂੰ
ਜੇ ਹੋ ਸਕਿਆ ਤੇ ਮਾਫ਼ ਕਰੀਂ
ਮਰਜਾਣੇ Maan ਨਿਮਾਣੇ ਨੂੰ
ਜੇ ਹੋ ਸਕਿਆ ਤੇ ਮਾਫ਼ ਕਰੀਂ
ਮਰਜਾਣੇ Maan ਨਿਮਾਣੇ ਨੂੰ, ਨਿਮਾਣੇ ਨੂੰ
ਤੇਰੇ ਇਸ ਪਾਗਲ ਕਰਜ਼ਾਈ ਤੋਂ
ਤੇਰੇ ਇਸ ਪਾਗਲ ਕਰਜ਼ਾਈ ਤੋਂ
ਹੁਣ ਬੋਝ ਉਠਾਇਆ ਨਹੀਂ ਜਾਣਾ
ਬਸ ਰਹਿਣ ਦੇ, ਛੇੜ ਨਾ ਦਰਦਾਂ ਨੂੰ
ਸਾਥੋਂ ਦਰਦ ਸੁਣਾਇਆ ਨਹੀਂ ਜਾਣਾ
ਤੇਰੇ ਅਹਿਸਾਨਾਂ ਦੇ ਬਦਲੇ ਦਾ
ਤੇਰੇ ਅਹਿਸਾਨਾਂ ਦੇ ਬਦਲੇ ਦਾ
ਮੁੱਲ ਹੋਰ ਚੁਕਾਇਆ ਨਹੀਂ ਜਾਣਾ
ਬਸ ਰਹਿਣ ਦੇ, ਛੇੜ ਨਾ ਦਰਦਾਂ ਨੂੰ