Mr-Jatt.In

Naqaab Kaká Song Download

Naqaab
Title : Naqaab
Singer : Kaká ,
Music : Kaká
Label : Sky Digital
Added On : 22, Aug 2024
Description: Listen & Download Naqaab Mp3 Song Download from Billo Kehndi (2024) Album, Naqaab Song Sung by Kaká, This Song Music By Kaká . Download Naqaab mp3 songs in 128Kbps, 192Kbps and 320Kbps - in HD High Quality Audio Music From Mr-Jatt.
Get This Song Get This Song

Play This Song

Share On

Song Lyrics

Hello, ਸਤਿ ਸ੍ਰੀ ਅਕਾਲ ਜੀ
Good Morning, ਮੈਂ ਥੋਨੂੰ ਕਹਿਣਾ ਸੀਗਾ
Mmm, ਤੁਹਾਡਾ ਗਾਣਾ ਐ ਨਾ
ਓਹ ਬਹੁਤ ਸੋਹਣਾ ਲਗਦਾ ਮੈਨੂੰ
ਤੇ ਹੁਣ ਮੈਂ ਇੱਕ ਹੋਰ ਗੱਲ ਕਹਿਣੀ ਸੀ ਥੋਨੂੰ...

ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ

ਓ, ਗਰਮੀਆਂ-ਗਰਮੀਆਂ ਚੱਲੂ ਪਰਦਾ
ਗਰਮੀਆਂ-ਗਰਮੀਆਂ ਚੱਲੂ ਪਰਦਾ
ਪਰ੍ਹੇ ਸੁੱਟ ਦਊ ਦੁਪੱਟੇ ਸ਼ੁਰੂ ਪਾਲ਼ਾ ਹੋਣ ਤੋਂ

ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ

ਹੋ, ਖਾਂਦੀ ਨਹੀਂ ਖੁਰਾਕ ਕੁੜੀ ਕਦੇ ਰੱਜ ਕੇ
ਪੰਜ Kilo ਘੱਟ ਗਈ ਐ ਭੱਜ-ਭੱਜ ਕੇ
ਮੁੰਡਿਆਂ ਦੇ ਦਿਲਾਂ ਦੇ Fuse ਉੱਡਦੇ
College ਨੂੰ ਆਉਂਦੀ ਜਦੋਂ ਸਜ-ਧਜ ਕੇ

ਮੇਰੇ ਵਰਗੇ ਨੂੰ ਤਾਂ ਓਹ ਦੇਖਦੀ ਵੀ ਨਹੀਂ
ਜੇ ਅੱਗ ਲਾ ਕੇ ਫ਼ੂਕਾਂ, ਤਾਂ ਵੀ ਸੇਕਦੀ ਵੀ ਨਹੀਂ
ਮੈਂ ਤਾਂ ਚੰਡੀਗੜ੍ਹ ਬਾਰੇ ਕੱਲ੍ਹ ਸੁਣਿਆ
ਕੁੜੀ ਅਣਜਾਣ ਕਿਸੇ ਲੇਖ ਦੀ ਵੀ ਨਹੀਂ

ਤਾਂ ਵੀ ਥੋਡਾ ਯਾਰ ਜਿਦ ਫੜੀ ਬੈਠਾ ਐ
ਤਾਂ ਵੀ ਥੋਡਾ ਯਾਰ ਜਿਦ ਫੜੀ ਬੈਠਾ ਐ
ਓਹਦੇ ਭਾਈ ਨੂੰ ਬਚਾ ਲਓ ਮੇਰਾ ਸਾਲ਼ਾ ਹੋਣ ਤੋਂ

ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ
(ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ)

Insta′ 'ਤੇ ਪੂਰੀ Update ਰਹਿੰਦੀ ਐ
College-class ਵਿੱਚ Late ਰਹਿੰਦੀ ਐ
ਓਹਦੇ ਬੁੱਢੇ ਕੋਲ਼ੇ Bank Balance ਬੜਾ
ਛੁੱਟੀਆਂ ′ਚ Out Of State ਰਹਿੰਦੀ ਐ

WhatsApp ਉੱਤੇ Pic' Taj ਵਾਲ਼ੀ ਲਾਈ
ਰੀਝ ਨਾਲ਼ ਰੱਬਾ ਖ਼ੂਬਸੂਰਤੀ ਬਣਾਈ
ਵੱਡੀ ਆ ਓਹ, ਵੱਡਿਆਂ ਦੇ ਖ਼ਾਬ ਦੇਖੂਗੀ
ਮੇਰੇ ਦਿਲ ਵਿੱਚ ਕਿਉਂ ਉਮੀਦ ਸੀ ਜਗਾਈ?

ਕਿਸੇ ਯਾਰ ਨਾਲ਼ ਘੁੰਮਦੀ ਨਾ ਮਿਲ ਜਾਏ
ਕਿਸੇ ਯਾਰ ਨਾਲ਼ ਘੁੰਮਦੀ ਨਾ ਮਿਲ ਜਾਏ
ਡਰ ਜਿਹਾ ਲੱਗੇ ਪਟਿਆਲ਼ਾ ਆਉਣ ਤੋਂ

ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ (ਕਾਲ਼ਾ ਹੋਣ ਤੋਂ)

ਓਹਦੇ ਕੱਜਲ਼ ਨੇ ਖੱਜਲ਼ ਜਵਾਨੀ ਕਰਤੀ
ਓਹਨੂੰ ਚਾਹ ਕੇ ਮੈਂ ਵੀ ਤਾਂ ਨਦਾਨੀ ਕਰਤੀ
ਓਹਨੇ ਮੇਰੇ ਨਾਲ਼ ਤਾਂ ਸ਼ਤਾਨੀ ਕਰਤੀ
ਪਰ ਗੀਤਕਾਰੀ 'ਚ ਅਸਾਨੀ ਕਰਤੀ

ਸਿੱਧੀ ਜਿਹੀ ਗੱਲ, ਕੋਈ ਮੋੜ-ਤੋੜ ਨਹੀਂ
ਮੈਨੂੰ ਪਤਾ ਓਹਨੂੰ ਮੇਰੀ ਕੋਈ ਲੋੜ ਨਹੀਂ
ਓਹਦੇ ਜਿਹੀ ਅਸੀਂ ਯਾਰੋਂ ਕਿੱਥੋਂ ਭਾਲਣੀ?
ਓਹਨੂੰ ਮੈਥੋਂ ਚੰਗਿਆਂ ਦੀ ਕੋਈ ਥੋੜ੍ਹ ਨਹੀਂ

ਯਾਰ ਕਹਿੰਦੇ, "ਲੱਗਿਆ ਰਹਿ, ਕਦਰ ਪਾਊ"
"ਲੱਗਿਆ ਰਹਿ, ਕਾਕੇ," ਕਹਿੰਦੇ, "ਕਦਰ ਪਾਊ"
"ਪਿੱਛੇ-ਪਿੱਛੇ ਆਊ ਪਿਆਰ ਬਾਹਲ਼ਾ ਹੋਣ ਤੋਂ"

ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ

ਜੀ ਮਾਪਿਆਂ ਨੂੰ ਝੂਠ ਬੋਲੇ ਸੱਚ ਵਰਗਾ
ਕਰਿਆ ਸਰੀਰ ਪਿਆ ਕੱਚ ਵਰਗਾ
ਚਮੜੀ ਦਾ ਪੂਰਾ ਇਹ ਧਿਆਨ ਰੱਖਦੀ
ਚਿਹਰਾ ਜ਼ਖ਼ਮਾਂ ′ਤੇ ਮਲ੍ਹਮਾਂ ਦੀ Touch ਵਰਗਾ

ਅੱਖਾਂ ਉੱਤੇ ਸ਼ੀਸ਼ੇ ਜਿਹੇ ਲਗਾਈ ਰੱਖਦੀ
ਨਜ਼ਰਾਂ ਤੋਂ ਨਜ਼ਰਾਂ ਛੁਪਾਈ ਰੱਖਦੀ
ਓਹਦੀ ਜਾਣਕਾਰੀ ਕੋਈ ਕੱਢ ਨਾ ਲਵੇ
ਪੂਰੀ Security ਬਣਾਈ ਰੱਖਦੀ

ਪਰ Kaka ਜੀ ਨੇ ਨਾਕਾ ਲਾ ਕੇ ਡਾਕਾ ਮਾਰਨਾ
Kaka ਜੀ ਨੇ ਨਾਕਾ ਲਾ ਕੇ ਡਾਕਾ ਮਾਰਨਾ
ਕਹਿੰਦਾ, "ਕੰਮ ਦਾ ਸਵਾਦ ਨਹੀਂ ਸੁਖਾਲ਼ਾ ਹੋਣ ਤੋਂ"

ਰੱਖਦੀ ਨਕ਼ਾਬ ਜਿਹਾ-, ਡਰਦੀ ਐ ਕੁੜੀ ਰੰਗ...
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ

Related Songs


Google Tags :

Naqaab Kaká Mp3 Song Download, Naqaab Releasing at 22, Aug 2024 from Album / Movie Billo Kehndi (2024) Mp3 Song 128Kbps 192Kbps 320Kbps Mp3 Download
© Copyright - Mr-Jatt.In 2025