Pardesi Harjit Harman Song Download
Play This Song
Song Lyrics
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀ ਕਿਉਂ ਪਰਦੇਸੀ ਹੋਏ

ਘਰ ਛੱਡਣੇ ਸੌਖੇ ਨਹੀਂ...
ਘਰ ਛੱਡਣੇ ਸੌਖੇ ਨਹੀਂ, ਜਿਨ੍ਹਾਂ ਨੂੰ ਛੱਡਣ ਵੇਲ਼ੇ ਰੋਏ (ਰੋਏ)
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀ ਕਿਉਂ ਪਰਦੇਸੀ ਹੋਏ
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀ ਕਿਉਂ ਪਰਦੇਸੀ ਹੋਏ
ਸਾਨੂੰ ਅੱਜ ਵੀ ਚੇਤੇ ਨੇ ਹੰਝੂ ਤੋਰਨ ਵੇਲ਼ੇ ਮਾਂ ਦੇ
ਜਿੱਥੇ ਬਚਪਨ ਬੀਤਿਆ ਸੀ, ਕੋਨੇ-ਕੋਨੇ ਉਸ ਗਰਾਂ ਦੇ

ਘਰ ਹੱਸਦਿਆਂ-ਵੱਸਦਿਆਂ ਦੇ ਜਦ ਹੱਥੀਂ ਬੂਹੇ ਢੋਏ (ਢੋਏ)
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀ ਕਿਉਂ ਪਰਦੇਸੀ ਹੋਏ
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀ ਕਿਉਂ ਪਰਦੇਸੀ ਹੋਏ
ਕੀਤੀ ਕੋਸ਼ਿਸ਼ ਮਾਪਿਆਂ ਨੇ ਕਿਤੇ ਸਾਡਾ ਪੁੱਤ ਨੌਕਰੀ ਕਰ ਲਏ
ਉਥੇ ਰਿਸ਼ਵਤਖੋਰਾਂ ਨੇ ਲੁੱਟ-ਲੁੱਟ ਆਪਣੇ ਹੀ ਘਰ ਭਰ ਲਏ

ਕੱਚੀ ਉਮਰੇ ਟੁੱਟ ਜਾਂਦੇ ਸੱਧਰਾਂ ਦੇ ਹਾਰ ਪਰੋਏ (ਪਰੋਏ)
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀ ਕਿਉਂ ਪਰਦੇਸੀ ਹੋਏ
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀ ਕਿਉਂ ਪਰਦੇਸੀ ਹੋਏ
ਕੰਮ ਉਥੇ ਹੀ ਮਿਲ਼ ਜਾਂਦੇ, ਫ਼ੇਰ ਅਸੀ ਕਿਉਂ ਚੱਕਰਾਂ ਵਿੱਚ ਪੈਂਦੇ?
ਸਾਡੇ ਦਿਲ ′ਚ ਪੰਜਾਬ ਵਸੇ, ਭਾਵੇਂ ਵਿੱਚ ਪਰਦੇਸਾਂ ਰਹਿੰਦੇ
ਕੰਮ ਉਥੇ ਹੀ ਮਿਲ਼ ਜਾਂਦੇ, ਫ਼ੇਰ ਅਸੀ ਕਿਉਂ ਚੱਕਰਾਂ ਵਿੱਚ ਪੈਂਦੇ?
ਸਾਡੇ ਦਿਲ 'ਚ ਪੰਜਾਬ ਵਸੇ, ਭਾਵੇਂ ਲੱਖ ਪਰਦੇਸੀ ਰਹਿੰਦੇ
ਹਰ ਸ਼ੁਕਰ ਹੈ ਦਾਤੇ ਦਾ, Pargat ਰੁਲ਼ ਕੇ ਵੀ ਨਾ ਮੋਏ (ਮੋਏ)