Sanu Teri Lod Arjan Dhillon Song Download

Play This Song
Song Lyrics
ਅਸੀਂ ਭੁੱਲਦੇ ਜਾਂਦੇ ਸੀ ਤੈਨੂੰ ਅੱਜ ਮੁੜ ਆਇਆ ਏਂ
ਪਿਆਰ ਹੋਰਾਂ ′ਤੇ ਖ਼ਰਚ ਚੰਨਾ ਆਪ ਥੁੜ ਆਇਆ ਏਂ
ਸੋਫ਼ੀ ਸਾਡੇ ਸਾਹਾਂ ਨੂੰ ਵੇ ਜਦੋਂ ਤੇਰੀ ਤੋੜ ਸੀ
ਸੋਫ਼ੀ ਸਾਡੇ ਸਾਹਾਂ ਨੂੰ ਵੇ ਜਦੋਂ ਤੇਰੀ ਤੋੜ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ?
ਜਦੋਂ ਸਾਡੇ ਚੰਨਾ ਪੈਰ-ਪੈਰ ਥੱਲੇ ਰੋੜ ਸੀ
ਜਦੋਂ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ੍ਹ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ?
ਜਦੋਂ ਸਾਡੇ ਚੰਨਾ ਪੈਰ-ਪੈਰ ਥੱਲੇ ਰੋੜ ਸੀ
ਜਦੋਂ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ੍ਹ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ?
ਸਾਨੂੰ ਤੇਰੀ ਲੋੜ ਸੀ
ਤੇਰਾ ਨਾਮ ਲੈ ਕੇ ਸਾਨੂੰ ਲੋਕ ਸੀ ਬੁਲਾਉਂਦੇ ਜਦੋਂ
ਲੋਕ ਸੀ ਬੁਲਾਉਂਦੇ ਜਦੋਂ
ਹੱਸਣ ਆਉਂਦੇ ਸੀ, ਸਾਡਾ ਦੁੱਖ ਸੀ ਵੰਡਾਉਂਦੇ ਜਦੋਂ
ਦੁੱਖ ਸੀ ਵੰਡਾਉਂਦੇ ਜਦੋਂ
ਠੋਡੀ ਥੱਲੇ ਹੱਥ ਦੇ ਕੇ ਹੋਰਾਂ ਨੂੰ ਮਨਾਉਂਦਾ ਸੀ
ਸਾਡਾ ਚੇਤਾ ਹਾਣਦਿਆ ਤੈਨੂੰ ਕਿੱਥੇ ਆਉਂਦਾ ਸੀ
ਨੀਲੀਆਂ ਬਗਾਨੀਆਂ ਵੇ ਅੱਖੀਆਂ ਦੀ ਲੋਰ ਸੀ
ਉਮਰ ਨਿਆਣੀ ਸਾਡਾ ਦਿਲ ਕਮਜ਼ੋਰ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ?
ਜਦੋਂ ਸਾਡੇ ਚੰਨਾ ਪੈਰ-ਪੈਰ ਥੱਲੇ ਰੋੜ ਸੀ
ਜਦੋਂ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ੍ਹ ਸੀ
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ?
ਸਾਡਾ ਹੀ ਨਹੀਂ ਹੋਇਆ ਜੇ ਤੂੰ, ਕਿਸੇ ਦਾ ਕੀ ਹੋਏਂਗਾ ਵੇ?
ਕਿਸੇ ਦਾ ਕੀ ਹੋਏਂਗਾ?
ਸਾਨੂੰ ਜੇ ਰਵਾਉਨਾ ਏਂ ਤਾਂ ਆਪ ਵੀ ਤਾਂ ਰੋਏਂਗਾ ਵੇ
ਆਪ ਵੀ ਤਾਂ ਰੋਵੇਂਗਾ
ਅੱਜ ਕੋਈ, ਕੱਲ੍ਹ ਕੋਈ, ਪਰਸੋਂ ਨੂੰ ਕੋਈ ਵੇ
ਅਰਜਣਾ ਸੱਚੀਂ ਇਹ ਕੋਈ ਗੱਲ ਤੇ ਨਾ ਹੋਈ ਵੇ
ਰੂਪ ਦੀ ਤਿਜੋਰੀ 'ਤੇ ਬਿਠਾ ਬੈਠੇ ਚੋਰ ਸੀ
ਸਮਝਿਆ ਹੋਰ ਸੱਚੀਂ ਤੂੰ ਕੁਝ ਹੋਰ ਸੀ