Tenu Mangna Na Avey Gurdas Maan Song Download
Play This Song
Song Lyrics
ਸਬਰ, ਸਬੂਰੀ, ਸਬਰੀ, ਤਿੰਨਾਂ ਦੀ ਨਹੀਂ ਬਰਾਬਰੀ
ਸਬਰ, ਸਬੂਰੀ, ਸਬਰੀ, ਤਿੰਨਾਂ ਦੀ ਨਹੀਂ ਬਰਾਬਰੀ
ਸਬਰ, ਸਬੂਰੀ, ਸਬਰੀ, ਤਿੰਨਾਂ ਦੀ ਨਹੀਂ ਬਰਾਬਰੀ
ਸਬਰ, ਸਬੂਰੀ, ਸਬਰੀ, ਤਿੰਨਾਂ ਦੀ ਨਹੀਂ ਬਰਾਬਰੀ
ਕਦੇ ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਧਾਂ ਦੇ, ਕਦੇ ਨਾਥਾਂ ਦੇ
ਕਦੇ ਜਤੀਆਂ, ਕਦੇ ਸਤੀਆਂ ਦੇ, ਕਦੇ ਕੀਤੇ ਦਾਣ ਅਨਾਥਾਂ ਦੇ
ਇੱਕ ਥਾਂ ਤੇਰਾ ਯਕੀਨ ਨਾ ਬਣਿਆ, ਨਾ ਓਥੇ, ਨਾ ਐਥੇ
ਫੇਰ ਕਹਿੰਦੈ, "ਮੈਨੂੰ ਕੁਝ ਨਹੀਂ ਮਿਲਿਆ," ਐਵੇਂ ਮੱਥੇ ਟੇਕੇ
ਮੱਥਾ ਟੇਕਣਾ ਨਾ ਆਵੇ, ਤੇ ਫ਼ਕੀਰ ਕੀ ਕਰੇ?
ਮੱਥਾ ਟੇਕਣਾ ਨਾ ਆਵੇ, ਤੇ ਫ਼ਕੀਰ ਕੀ ਕਰੇ?
ਤੈਨੂੰ ਮੰਗਣਾ ਨਾ ਆਵੇ...
ਤੈਨੂੰ ਮੰਗਣਾ ਨਾ ਆਵੇ, ਗੁਰੂ-ਪੀਰ ਕੀ ਕਰੇ?
ਮੱਥਾ ਟੇਕਣਾ ਨਾ ਆਵੇ, ਤੇ ਫ਼ਕੀਰ ਕੀ ਕਰੇ?
ਮੱਥਾ ਟੇਕਣਾ ਨਾ ਆਵੇ, ਤੇ ਫ਼ਕੀਰ ਕੀ ਕਰੇ?
ਸਬਰ, ਸਬੂਰੀ, ਸਬਰੀ, ਤਿੰਨਾਂ ਦੀ ਨਹੀਂ ਬਰਾਬਰੀ
ਸਬਰ, ਸਬੂਰੀ, ਸਬਰੀ, ਤਿੰਨਾਂ ਦੀ ਨਹੀਂ ਬਰਾਬਰੀ
ਮੱਥਾ ਟੇਕਦੈ ਕਿ ਰੱਬ ′ਤੇ ਅਹਿਸਾਨ ਕਰਦੈ?
ਮੱਥਾ ਟੇਕਦੈ ਕਿ ਰੱਬ 'ਤੇ ਅਹਿਸਾਨ ਕਰਦੈ?
ਸਾਰੀ ਦੁਨੀਆ ਦੇ ਦਾਨੀ ਨੂੰ ਕੀ ਦਾਨ ਕਰਦੈ?
ਸਾਰੀ ਦੁਨੀਆ ਦੇ ਦਾਨੀ ਨੂੰ ਕੀ ਦਾਨ ਕਰਦੈ?
ਨਾ ਸਲੀਕਾ, ਨਾ ਕੋਈ ਕਾਇਦਾ, ਦਾਨ੍ ਦੇਣ ਦਾ ਕੀ ਫ਼ਾਇਦਾ?
ਨਾ ਸਲੀਕਾ, ਨਾ ਕੋਈ ਕਾਇਦਾ, ਦਾਨ ਦੇਣ ਦਾ ਕੀ ਫ਼ਾਇਦਾ?
ਜੇ ਹੰਕਾਰ ਹੋਇਆ ਪੈਦਾ, ਸਖੀ ਮੀਰ ਕੀ ਕਰੇ? (ਮੀਰ ਕੀ ਕਰੇ?)
ਮੱਥਾ ਟੇਕਣਾ ਨਾ ਆਵੇ, ਤੇ ਫ਼ਕੀਰ ਕੀ ਕਰੇ?
ਮੱਥਾ ਟੇਕਣਾ ਨਾ ਆਵੇ, ਤੇ ਫ਼ਕੀਰ ਕੀ ਕਰੇ?
ਜਿੱਥੇ ਮਿਹਨਤਾਂ ਨੇ ਰਿਹਮਤਾਂ ਵੀ ਓਥੇ ਰਹਿੰਦੀਆਂ
ਵਿਹਲੇ ਬੈਠਿਆਂ ਦੀ ਐਵੇਂ ਪੂਰੀਆਂ ਨਹੀਂ ਪੈਂਦੀਆਂ
ਜਿੱਥੇ ਮਿਹਨਤਾਂ ਨੇ ਰਿਹਮਤਾਂ ਵੀ ਓਥੇ ਰਹਿੰਦੀਆਂ
ਵਿਹਲੇ ਬੈਠਿਆਂ ਦੀ ਐਵੇਂ ਪੂਰੀਆਂ ਨਹੀਂ ਪੈਂਦੀਆਂ
ਬੜੇ ਜੋਤਸ਼ੀ ਬੁਲਾਏ, ਰਾਹੂ-ਕੇਤੂ ਵੀ ਦਿਖਾਏ
ਬੜੇ ਜੋਤਸ਼ੀ ਬੁਲਾਏ, ਰਾਹੂ-ਕੇਤੂ ਵੀ ਦਿਖਾਏ
ਜੇ ਹੱਥ-ਪੈਰ ਨਾ ਚਲਾਏ, ਤਕਦੀਰ ਕੀ ਕਰੇ?
ਤੈਨੂੰ ਮੰਗਣਾ ਨਾ ਆਵੇ, ਗੁਰੂ-ਪੀਰ ਕੀ ਕਰੇ?
ਤੈਨੂੰ ਮੰਗਣਾ ਨਾ ਆਵੇ, ਗੁਰੂ-ਪੀਰ ਕੀ ਕਰੇ?
ਕਿੱਦਾਂ ਕਰੇਗਾ ਤਰੱਕੀ, ਤੈਨੂੰ ਰੋਗ ਲੱਗੇ ੩੬
ਉੱਤੋਂ ਨਸ਼ਿਆਂ ਦੀ ਫੱਕੀ, ਤੇ ਸ਼ਰੀਰ ਕੀ ਕਰੇ? (ਸ਼ਰੀਰ ਕੀ ਕਰੇ?)
ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ?
ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ?
ਕਰੇ ਸੁਣੀਆਂ-ਸੁਣਾਈਆਂ ਗੁਰੂ ਜਾਣੇ ਤੋਂ ਬਿਨਾਂ
ਫਿਰੇ ਬਣਿਆ ਨਿਸ਼ਾਨਚੀ ਨਿਸ਼ਾਨੇ ਤੋਂ ਬਿਨਾਂ
ਫਿਰੇ ਬਣਿਆ ਨਿਸ਼ਾਨਚੀ ਨਿਸ਼ਾਨੇ ਤੋਂ ਬਿਨਾਂ
ਗੱਲ ਸੁਣ ਲੈ, ਜਵਾਨਾਂ, ਚੱਕੀ ਫਿਰਦੈ ਕਮਾਨਾਂ
ਅੱਖ ਮੀਚ ਕੇ ਨਿਸ਼ਾਨਾ ਤੈਨੂੰ ਵਿੰਨ੍ਹਣਾ ਨਾ ਆਵੇ
ਤੈਨੂੰ ਵਿੰਨ੍ਹਣਾ ਨਾ ਆਵੇ, ਦੱਸ ਪੀਰ ਕੀ ਕਰੇ (ਪੀਰ ਕੀ ਕਰੇ?)
ਤੈਨੂੰ ਮੰਗਣਾ ਨਾ ਆਵੇ, ਗੁਰੂ-ਪੀਰ ਕੀ ਕਰੇ?
ਤੈਨੂੰ ਮੰਗਣਾ ਨਾ ਆਵੇ, ਗੁਰੂ-ਪੀਰ ਕੀ ਕਰੇ?
ਬੀਜ ਕਿੱਕਰਾਂ ਦੇ ਬੀਜ, ਕਿੱਥੋਂ ਭਾਲ਼ਦੈ ਖਜੂਰਾ?
ਛੱਡ ਮਰਜਾਣੇ ਮਾਨਾਂ, ਕੱਢ ਦਿਲ ′ਚੋਂ ਫ਼ਤੂਰਾਂ (ਦਿਲ 'ਚੋਂ ਫ਼ਤੂਰਾਂ)
ਬੀਜ ਕਿੱਕਰਾਂ ਦੇ ਬੀਜ, ਕਿੱਥੋਂ ਭਾਲ਼ਦੈ ਖਜੂਰਾ?
ਛੱਡ ਮਰਜਾਣੇ ਮਾਨਾਂ, ਕੱਢ ਦਿਲ 'ਚੋਂ ਫ਼ਤੂਰਾਂ (ਦਿਲ ′ਚੋਂ ਫ਼ਤੂਰਾਂ)
ਕਿਹੜੇ ਥੰਮ ਦੇ ਸਹਾਰੇ ਖੜ੍ਹੇ ਰਹਿਣਗੇ ਚੁਬਾਰੇ?
ਕਿਹੜੇ ਥੰਮ ਦੇ ਸਹਾਰੇ ਖੜ੍ਹੇ ਰਹਿਣਗੇ ਚੁਬਾਰੇ?
ਜੀਹਦੇ ਬਾਲੇ ਹੋਣ ਮਾੜੇ, ਤੇ ਸ਼ਤੀਰ ਕੀ ਕਰੇ? (ਸ਼ਤੀਰ ਕੀ ਕਰੇ?)
ਤੈਨੂੰ ਮੰਗਣਾ ਨਾ ਆਵੇ, ਗੁਰੂ-ਪੀਰ ਕੀ ਕਰੇ?
ਤੈਨੂੰ ਮੰਗਣਾ ਨਾ ਆਵੇ, ਗੁਰੂ-ਪੀਰ ਕੀ ਕਰੇ?
ਜਿੱਡਾ ਮਰਜ਼ੀ ਖਿਲਾੜੀ, ਗੁਰੂ ਬਿਨਾਂ ਹੈ ਅਨਾੜੀ
ਜਿੱਡਾ ਮਰਜ਼ੀ ਖਿਲਾੜੀ, ਗੁਰੂ ਬਿਨਾਂ ਹੈ ਅਨਾੜੀ
ਜੀਹਦੀ ਸ਼ੁਰੂਆਤ ਮਾੜੀ, ਤੇ ਅਖ਼ੀਰ ਕੀ ਕਰੇ? (ਅਖ਼ੀਰ ਕੀ ਕਰੇ?)
ਮੱਥਾ ਟੇਕਣਾ ਨਾ ਆਵੇ, ਤੇ ਫ਼ਕੀਰ ਕੀ ਕਰੇ?
ਮੱਥਾ ਟੇਕਣਾ ਨਾ ਆਵੇ, ਤੇ ਫ਼ਕੀਰ ਕੀ ਕਰੇ?
ਤੈਨੂੰ ਮੰਗਣਾ ਨਾ ਆਵੇ...
ਤੈਨੂੰ ਮੰਗਣਾ ਨਾ ਆਵੇ, ਗੁਰੂ-ਪੀਰ ਕੀ ਕਰੇ?
ਤੈਨੂੰ ਮੰਗਣਾ ਨਾ ਆਵੇ, ਤੇ ਫ਼ਕੀਰ ਕੀ ਕਰੇ?
ਤੇ ਫ਼ਕੀਰ ਕੀ ਕਰੇ? ਤੇ ਫ਼ਕੀਰ ਕੀ ਕਰੇ?
ਤੇ ਫ਼ਕੀਰ ਕੀ ਕਰੇ? ਤੇ ਫ਼ਕੀਰ ਕੀ ਕਰੇ?
ਤੇ ਫ਼ਕੀਰ ਕੀ ਕਰੇ?