Vaar Satinder Sartaaj Song Download
Play This Song
Song Lyrics
ਹੋ... ਹੋ... ਹੋ... ਹੋ
ਵੜ ਗਏ ਜੰਗ ਵਿੱਚ ਲੜ ਗਏ ਸੂਰਮੇ
ਚੜ੍ਹ ਗਏ ਪੌੜੀ ਮੌਤ, ਸ਼ਹਾਦਤ ਨਾਲ਼ ਜੀ ਲਾਵਾਂ ਲਈਆਂ
ਵੜ ਗਏ ਜੰਗ ਵਿੱਚ ਲੜ ਗਏ ਸੂਰਮੇ
ਚੜ੍ਹ ਗਏ ਪੌੜੀ ਮੌਤ, ਸ਼ਹਾਦਤ ਨਾਲ਼ ਜੀ ਲਾਵਾਂ ਲਈਆਂ
ਉਸਨੇ ਲਾ ਕੇ ਨਾਲ਼ ਵਿਆਜ
ਮੂਲ ਜਦ ਮੋੜੇ ਤੀਰ ਜਵਾਬੀ
ਛੱਡੇ ਖਿੱਚ-ਖਿੱਚ ਲਾ ਕੇ ਛਾਤੀ ਦੇ ਨਾਲ਼
ਜੋੜੇ ਕਰੇ ਖ਼ਰਾਬੀ
ਜਾ ਕੇ ਦੁਸ਼ਮਣ ਦੇ ਖੇਮੇਂ ਵਿੱਚ
ਛਮੀਆਂ ਤੋੜੇ ਖ਼ੂਨ ਉਨਾਬੀ
ਦੇਖੋ ਜਾਹਮਨੀਆਂ ਦੀ ਸਰ ਜ਼ਮੀਨ ਤੇ ਰੋਹੜੇ
ਬਰਛੀ ਮਾਰੀ ਜੀ ਜਰਨੈਲ ਨੇ
ਵੜ ਗਏ ਜੰਗ ਵਿੱਚ ਲੜ ਗਏ ਸੂਰਮੇ
ਚੜ੍ਹ ਗਏ ਪੌੜੀ ਮੌਤ, ਸ਼ਹਾਦਤ ਨਾਲ਼ ਜੀ ਲਾਵਾਂ ਲਈਆਂ
ਵੜ ਗਏ ਜੰਗ ਵਿੱਚ ਲੜ ਗਏ ਸੂਰਮੇ
ਚੜ੍ਹ ਗਏ ਪੌੜੀ ਮੌਤ, ਸ਼ਹਾਦਤ ਨਾਲ਼ ਜੀ ਲਾਵਾਂ ਲਈਆਂ
ਬਰਛੀ ਮਾਰੀ!
ਕਹਿੰਦਾ, "ਸੂਰਮਿਆਂ ਨਾਲ਼ ਮੱਥਾ ਲਾ ਕੇ"
"ਕੀਤੀ ਗਲਤੀ ਭਾਰੀ"
ਤੈਨੂੰ ਸਜ਼ਾ ਦੇਣ ਲਈ ਬਦਲ ਲਈ ਹੁਣ
ਨੀਤੀ ਚੜੀ ਖੁਮਾਰੀ
ਤੇਰੀ ਦੋ ਪਲ਼ ਦੇ ਵਿੱਚ ਲੱਥ ਜਾਣੀ
ਸਭ ਪੀਤੀ-ਖ਼ਾਦੀ ਸਾਰੀ
ਸੱਚੇ ਤਖ਼ਤੋਂ ਆਇਆ ਹੁਕਮ ਤੇਰੀ ਰੁੱਤ ਬੀਤੀ
ਸੰਮਨ ਤੁਰਦੇ, ਮਿੱਤਰਾ ਆ ਗਏ ਓਏ!
ਸੰਮਨ ਤੁਰਦੇ!
ਤੈਨੂੰ ਜ਼ਿਬਰਾਈਲ ਜਹੰਨਮ ਵਾਜਾਂ ਮਾਰੇ
ਨਾਲ਼ੇ ਮੁਰਦੇ ਕਰਨ ਉਡੀਕਾਂ
ਮਾੜੀ ਰੂਹ ਏ ਕਦੋਂ ਪਧਾਰੇ!
ਏਹ ਨਹੀਂ ਤੁਰਦੇ
ਤੈਨੂੰ ਲੈ ਕੇ ਜਾਣਾ, ਵੱਜ ਗਏ ਵੇਖ ਨਗਾਰੇ
ਕੰਬਣ ਗੁਰਦੇ, ਅੱਗਿਓਂ ਮੌਤ ਮਾਰ ਕੇ ਅੱਖੀਆਂ ਕਰੇ ਇਸ਼ਾਰੇ
ਦੁਸ਼ਮਣਾਂ ਖੜ੍ਹ ਜਾ ਓਏ!
ਦੁਸ਼ਮਣਾਂ ਖੜ੍ਹ ਜਾ!
ਹੁਣ ਨਹੀਂ ਭੱਜਣ ਦੇਣਾ ਕਾਇਰਾ
ਚੱਕ ਤਲਵਾਰ ਜ਼ਰਾ ਮੈਂ ਵੇਖਾਂ
ਕਿੰਨਾ ਜ਼ੋਰ ਡੌਲ਼ਿਆਂ ਅੰਦਰ?
ਕਰ ਓਏ ਵਾਰ, ਮਾਰ ਕੇ ਮੇਖਾਂ
ਹੁਣ ਦਰਵਾਜ਼ੇ ਕਰ ਦਿਓ ਬੰਦ
ਤੇ ਖੋਲ ਦਵਾਰ ਲਿਖੇ ਜੋ ਲੇਖਾ
ਜੀ ਸਰਕਾਰ ਸੁਣੇ ਹੁਣ ਵਾਰ
ਕਿ ਸਿੰਘ ਸਰਦਾਰ ਹਰੀ ਸਿੰਘ ਨਲੂਏ ਦੀ
ਹਰੀ ਸਿੰਘ ਨਲੂਏ ਦੀ