Velly Laane Babbu Maan Song Download
Play This Song
Song Lyrics
ਨਾ ਲਾ, ਨਾ ਲਾ ਮੱਥਾ, ਨੀ ਇਹ ਤਾਂ ਖੁੰਢ ਪੁਰਾਣੇ ਆਂ

ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ

ਬਹਿਸ-ਬੁਹੁਸ ਨਾ ਕਰੀਏ, ਐਵੇਂ ਹੱਸ ਕੇ ਟਾਲ਼ ਦਈਏ
ਗੁੜ ਦੀ ਰੋੜੀ ਪਾ ਕੇ ਓਵੇਂ ਹਾਂ ਪਿੰਜਰੇ ਵਾੜ ਦਈਏ
ਬਹਿਸ-ਬੁਹੁਸ ਨਾ ਕਰੀਏ, ਨੀ ਐਵੇਂ ਹੱਸ ਕੇ ਟਾਲ਼ ਦਈਏ
ਗੁੜ ਦੀ ਰੋੜੀ ਪਾ ਕੇ ਓਵੇਂ ਹਾਂ ਪਿੰਜਰੇ ਵਾੜ ਦਈਏ
ਪਾਕੇ ਪੀਂਘਾਂ ਝੂਟ ਬਰੋਟੇ ਵਾਲ਼ੇ ਟਾਹਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਜੇ ਆਉਂਦਾ ਐ ਗਾਉਣਾ ਤਾਂ ਫ਼ਿਰ ਤੁੰਨਕੇ ਗਾਓ ਜੀ
ਚਾਹੁਣ ਵਾਲ਼ਿਆਂ ਦੇ ਦਿਲ ਵਿੱਚ ਬਸ ਜਗ੍ਹਾ ਬਣਾਓ ਜੀ

ਮੇਰੇ Fan′an ਦੇ ਲਈ ਗਹਿਣੇ ਮੇਰੇ ਗਾਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਹੱਸ ਕੇ ਜਿਹੜਾ ਮਿਲਦੈ ਓਹਨੂੰ ਝੁਕ ਕੇ ਮਿਲਦੇ ਆਂ
ਮਚੇ-ਮਚੇ ਨਹੀਂ ਰਹਿੰਦੇ, ਫ਼ੁੱਲਾਂ ਵਾਂਗੂ ਖਿਲਦੇ ਆਂ

Check ਕਰਾ ਲਈ, ਅਗਲਾ-ਪਿਛਲਾ Record ਠਾਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਓਏ, ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਸਾਰਾ ਦਿਨ ਵਾਜੇ 'ਤੇ ਬਹਿ ਕੇ ਤਰਜਾਂ ਘੜਦਾ ਹਾਂ
ਟਿਕਦੀ ਰਾਤ ਫਿਰ ਬਿਰਹਾ ਦੀ ਕੁੱਲੀ ਵਿੱਚ ਵੜ੍ਹਦਾ ਹਾਂ
ਸਾਰਾ ਦਿਨ ਵਾਜੇ ′ਤੇ ਬਹਿ ਕੇ ਤਰਜਾਂ ਘੜਦਾ ਹਾਂ
ਟਿਕਦੀ ਰਾਤ ਫਿਰ ਬਿਰਹਾ ਦੀ ਕੁੱਲੀ ਵਿੱਚ ਵੜ੍ਹਦਾ ਹਾਂ
ਮੈਨੂੰ ਨਫ਼ਰਤ ਕਰਨੇ ਵਾਲ਼ੇ ਅਜੇ ਨਿਆਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਮੈਂ ਮਿਹਨਤਕਸ਼ ਆਪਣੀ ਕਿਰਤ ਦਾ ਪੂਰਾ ਮਾਹਰ ਹਾਂ
ਅਕਲ-ਵਿਹੂਣਿਆਂ ਦੀ ਸਮਝ ਤੋਂ ਖਾਸਾ ਬਾਹਰ ਹਾਂ
ਮੈਂ ਮਿਹਨਤਕਸ਼ ਆਪਣੀ ਕਿਰਤ ਦਾ ਪੂਰਾ ਮਾਹਰ ਹਾਂ
ਅਕਲ-ਵਿਹੂਣਿਆਂ ਦੀ ਸੋਚ ਤੋਂ ਖਾਸਾ ਬਾਹਰ ਹਾਂ
ਔਖੇ ਆਂ ਸੁਲ਼ਝਾਉਣੇ, ਉਲ਼ਝੇ ਹੋਏ ਤਾਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਪਾਰ ਤਾਰ ਦੇ ਬੈਠੇ ਨੇ ਜੋ, ਮੇਰੇ ਆਪਣੇ ਆਂ
ਪਤਾ ਨਹੀਂ ਕਦ ਕੱਠੇ ਬਹਿ ਕੇ ਫੁਲਕੇ ਛਕਣੇ ਆਂ
ਪਾਰ ਤਾਰ ਦੇ ਬੈਠੇ ਨੇ ਜੋ, ਮੇਰੇ ਆਪਣੇ ਆਂ
ਪਤਾ ਨਹੀਂ ਕਦ ਕੱਠੇ ਬਹਿ ਕੇ ਫੁਲਕੇ ਛਕਣੇ ਆਂ
ਅੰਦਰੋਂ ਸਿਆਸੀ ਕਾਲ਼ੇ, ਮਿੱਤਰੋ ਚਿੱਟੇ ਬਾਣੇ ਆਂ
ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਓਏ, ਤੂੰ ਕੀ ਵੈਲ ਸਿਖਾਉਣੇ, ਨੀ ਇਹ ਤਾਂ ਵੈਲੀ ਲਾਣੇ ਆਂ
ਦਾਉ ਮਾੜਾ ਹੁੰਦਾ ਐ ਮਿੱਤਰੋਂ ਸ਼ੇਰ ਪੰਜਾਬੀ ਦਾ
ਦੇਖ ਵੈਸ਼ਨੂੰ ਨਿਕਲ਼ ਗਿਆ ਪੁੱਤ ਟੱਬਰ ਸ਼ਰਾਬੀ ਦਾ

ਦੁਨੀਆ ਛਾਣਦੀ ਆਟਾ, Maan ਨੇ ਪੱਥਰ ਛਾਣੇ ਆਂ