Zamaana Prabh Gill Song Download
Play This Song
Song Lyrics
ਕਲ ਦੀ ਕੰਨਿਆ ਚੁੰਨੀ ਖਾਤਰ ਨਾਲ ਜ਼ਮਾਨੇ ਲੜ ਗਈ
ਅੱਜ ਦੀ ਕੰਨਿਆ ਜੀਨ ਫ਼ਸਾ ਕੇ ਪੋਂਣੀ ਕਰਕੇ ਖੜ ਗਈ
ਕਲ ਦੀ ਕੰਨਿਆ ਚੁੰਨੀ ਖਾਤਰ ਨਾਲ ਜ਼ਮਾਨੇ ਲੜ ਗਈ
ਅੱਜ ਦੀ ਕੰਨਿਆ ਜੀਨ ਫ਼ਸਾ ਕੇ ਪੋਂਣੀ ਕਰਕੇ ਖੜ ਗਈ
ਆਪਣੇ ਆਪ ਨੂੰ ਕਹੇ ਪੰਜਾਬਣ ਕਾਹਦਾ ਸੱਭਿਆਚਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ
ਸਾਂਝੇ ਚੁੱਲ੍ਹੇ ਸਾਂਝੇ ਟੱਬਰ ਸਾਂਝੀਆਂ ਸੀ ਤਸਵੀਰਾਂ
ਹੁਣ ਤਾਂ ਪੁੱਤਾਂ ਮਾਪੇ ਵੰਡਲੇ ਭੈਣ ਵੰਡ ਲਈ ਵੀਰਾਂ
ਸਾਂਝੇ ਚੁੱਲ੍ਹੇ ਸਾਂਝੇ ਟੱਬਰ ਸਾਂਝੀਆਂ ਸੀ ਤਸਵੀਰਾਂ
ਹੁਣ ਤਾਂ ਪੁੱਤਾਂ ਮਾਪੇ ਵੰਡਲੇ ਭੈਣ ਵੰਡ ਲਈ ਵੀਰਾਂ
ਤਾਏ ਚਾਚੇ ਸਾਰ ਨਾ ਲੈਂਦੇ ਕਾਹਦੇ ਰਿਸ਼ਤੇਦਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ
ਅੱਜ ਦੇ ਸ਼ਾਇਰ ਪੈਸੇ ਖਾਤਰ ਵਾਂਗ ਪਤਾਸੇ ਖੁਰ ਗਏ
ਬੁੱਲ੍ਹੇ ਸ਼ਾਹ ਤੇ ਦਾਮਨ ਵਰਗੇ ਸੱਭ ਕੁੱਛ ਲਿੱਖਕੇ ਤੁੱਰ ਗਏ
ਅੱਜ ਦੇ ਸ਼ਾਇਰ ਪੈਸੇ ਖਾਤਰ ਵਾਂਗ ਪਤਾਸੇ ਖੁਰ ਗਏ
ਬੁੱਲ੍ਹੇ ਸ਼ਾਹ ਤੇ ਦਾਮਨ ਵਰਗੇ ਸੱਭ ਕੁੱਛ ਲਿੱਖਕੇ ਤੁੱਰ ਗਏ
ਹਿਪ ਹੋਪ ਦੇ ਪਿੱਛੇ ਲੱਗਕੇ ਭੁੱਲ ਗਏ ਤੂੰਬਾ ਤਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ
ਆਦਰ ਦੀ ਨੀਂਹ ਕੱਚੀ ਹੋ ਗਈ ਕਿ ਕਰਨੇ ਮਹਲ ਮੁਨਾਰੇ
ਹੁਣ ਪੁੱਤਾਂ ਤੋ ਮਾਪੇ ਡਰਦੇ ਦੇਖ ਸਮੇਂ ਦੇ ਕਾਰੇ
ਇਸ਼ਕ ਮੁਸ਼ਕ ਤਾਂ ਪਹਿਲਾਂ ਹੀ ਹੋ ਲਏ ਹੁਣ ਕਿ ਰਹਿ ਗਿਆ ਬਾਕੀ
ਅੱਜ ਦੇ ਆਸ਼ਿਕ ਨਾਲ ਦਿਲਾਂ ਦੇ ਰਜ ਰਜ ਖੇਡਣ ਹਾਕੀ
ਇਸ਼ਕ ਮੁਸ਼ਕ ਤਾਂ ਪਹਿਲਾਂ ਹੀ ਹੋ ਲਏ ਹੁਣ ਕਿ ਰਹਿ ਗਿਆ ਬਾਕੀ
ਅੱਜ ਦੇ ਆਸ਼ਿਕ ਨਾਲ ਦਿਲਾਂ ਦੇ ਰਜ ਰਜ ਖੇਡਣ ਹਾਕੀ
ਕਰਮਾ ਵਾਲਾ ਸਿਰੇ ਚੜਾਉਂਦਾ ਡੋਬਣ ਸੱਭ ਵਿਚਕਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ
ਗੁਰੂਦਵਾਰੇ ਪੀਰ ਮਸੀਤਾਂ ਛੱਡੀਆਂ ਸੱਭ ਦਰਗਾਹਾਂ
ਇੱਜ਼ਤ ਖਾਤਰ ਗਲ਼ ਵੱਢਦੇ ਨੇ ਗੁੱਠੇ ਖਾਤਰ ਬਾਹਾਂ
ਗੁਰੂਦਵਾਰੇ ਪੀਰ ਮਸੀਤਾਂ ਛੱਡੀਆਂ ਸੱਭ ਦਰਗਾਹਾਂ
ਇੱਜ਼ਤ ਖਾਤਰ ਗਲ਼ ਵੱਢਦੇ ਨੇ ਗੁੱਠੇ ਖਾਤਰ ਬਾਹਾਂ
ਹੌਲ ਕਲੇਜੇ ਪੈਣ ਗਿੱਲਾ ਕੀਦਰ ਤੁਰ ਪਈ ਦਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ ਬਦਲ ਗਿਆ ਮੇਰੇ ਯਾਰ
ਜ਼ਮਾਨਾ ਬਦਲ ਗਿਆ